ਮੁੰਬਈ, 28 ਸਤੰਬਰ, 2011 - ਐਸਬੀਆਈ ਲਾਈਫ ਇੰਸ਼ੋਰੈਂਸ, ਉੱਭਰ ਰਹੀ ਪ੍ਰਾਈਵੇਟ ਲਾਈਫ ਇੰਸ਼ੋਰੈਂਸ ਕੰਪਨੀ, ਨੇ ਵਿਸ਼ਵਵਿਆਪੀ ਰੂਪ ਵਿੱਚ, ਪ੍ਰਸਿੱਧ ਮਿਲੀਅਨ ਡਾਲਰ ਰਾਉਂਡ ਟੇਬਲ (MDRT) 2011 ਵਿੱਚ ਪ੍ਰਮੁੱਖ ਸਥਾਨ ਹਾਸਿਲ ਕਰਕੇ, ਵਿਲੱਖਣ ਵਿਸ਼ੇਸ਼ਤਾ ਵਾਲੀ ਭਾਰਤ ਦੀ ਇਕਲੌਤੀ ਲਾਈਫ ਇੰਸ਼ੋਰੈਂਸ ਕੰਪਨੀ ਹੋਣ ਦਾ ਦਰਜਾ ਬਣਾਈ ਰੱਖਿਆ. ਲਗਾਤਾਰ ਤੀਜੇ ਸਾਲ ਲਈ, ਐਸਬੀਆਈ ਲਾਈਫ 2011 ਵਿੱਚ ਵੀ 2,661 MDRT ਮੈਂਬਰ ਹੋਣ ਦੇ ਨਾਤੇ, ਪ੍ਰਸਿੱਧ ਅੰਤਰਰਾਸ਼ਟਰੀ ਲੀਗ ਵਿੱਚ ਸਿਖਰ ਤੇ ਪੁੱਜਿਆ. ਇਨ੍ਹਾਂ ਵਿੱਚੋਂ, 200 ਨੇ ਕੋਰਟ ਔਫ ਟੇਬਲ (COT) ਅਤੇ 30 ਨੇ ਟਾਪ ਔਫ ਟੇਬਲ (TOT) ਮੈਂਬਰਸ਼ਿਪ ਹਾਸਿਲ ਕੀਤੀ. ਐਸਬੀਆਈ ਲਾਈਫ, ਪਿਛਲੇ ਪੰਜ ਸਾਲਾਂ ਤੋਂ ਲਗਾਤਾਰ, ਦੁਨੀਆ ਦੀਆਂ ਪ੍ਰਮੁੱਖ ਪੰਜ ਲਾਈਫ ਇੰਸ਼ੋਰੈਂਸ ਕੰਪਨੀਆਂ ਵਿੱਚ ਸ਼ਾਮਲ ਹੋਣ ਦੀ ਵਿਸ਼ੇਸ਼ਤਾ ਰੱਖ ਰਹੀ ਹੈ. ਵਿਸ਼ਵਵਿਆਪੀ ਪੱਧਰ ਤੇ, ਕੰਪਨੀ ਨੇ 2007 ਵਿੱਚ ਪੰਜਵਾਂ, 2008 ਵਿੱਚ ਤੀਜਾ, 2009, 2010 ਅਤੇ 2011 ਵਿੱਚ ਪਹਿਲਾ, ਦਰਜਾ ਹਾਸਿਲ ਕੀਤਾ.
ਸ਼ੌਹਰਤ, ਵਿੱਕਰੀ ਦੀ ਸ਼੍ਰੇਸ਼ਠਤਾ ਦਾ ਮਿਆਰ ਅਤੇ ਉੱਚ ਪੱਧਰੀ ਨੈਤਿਕ ਮਿਆਰ, ਕੁਝ ਅਜਿਹੇ ਮਹੱਤਵਪੂਰਨ ਬਿੰਦੂ ਹਨ ਜਿਹੜੇ ਕਿ MDRT ਨਾਲ ਸਬੰਧਿਤ ਹਨ. MDRT ਮੈਂਬਰਸ਼ਿਪ ਇੱਕ ਨਿਵੇਕਲਾ ਮਾਣ ਹੈ ਜਿਹੜਾ ਕਿ ਦੁਨੀਆਂ ਦੇ 1 ਪ੍ਰਤੀਸ਼ਤ ਤੋਂ ਵੀ ਘੱਟ ਲਾਈਫ ਇੰਸ਼ੋਰੈਂਸ ਅਤੇ ਵਿੱਤੀ ਸੇਵਾ ਸਲਾਹਕਾਰਾਂ ਨੂੰ ਪ੍ਰਾਪਤ ਹੁੰਦਾ ਹੈ. ਲਾਈਫ ਇੰਸ਼ੋਰੈਂਸ ਪੇਸ਼ੇਵਰ, ਇੱਕ MDRT ਮੈਂਬਰ ਹੋਣ ਦਾ ਵਿਸ਼ੇਸ਼ ਅਧਿਕਾਰ ਪ੍ਰਾਪਤ ਕਰਨ ਦੀ ਖਵਾਹਿਸ਼ ਰੱਖਦੇ ਹਨ.
| |
| ਦਰਜਾ |
ਕੰਪਨੀ ਦਾ ਨਾਂ |
ਦੇਸ਼ |
2010 ਮੈਂਬਰ |
| 1 |
ਐਸਬੀਆਈ ਲਾਈਫ ਇੰਸ਼ੋਰੈਂਸ |
ਭਾਰਤ |
2,661 |
| 2 |
ਨਿਊ ਯਾਰਕ ਲਾਈਫ |
ਯੂਐਸਏ |
2,067 |
| 3 |
ਸੈਮਸੰਗ ਲਾਈਫ ਇੰਸ਼ੋਰੈਂਸ |
ਰੇਪ ਔਫ ਕੋਰੀਆ |
2,052 |
| 4 |
ਐਲਆਈਸੀ ਔਫ ਇੰਡੀਆ |
ਭਾਰਤ |
1,993 |
| 5 |
ਉੱਤਰਪੱਛਮੀ ਮਿਊਚਲ |
ਯੂਐਸਏ |
1,260 |
| 13 |
ਐਚਡੀਐਫਸੀ ਸਟੈਂਡਰਡ ਲਾਈਫ |
ਭਾਰਤ |
489 |
| 21 |
ਆਈਸੀਆਈਸੀਆਈ ਪ੍ਰੂਡੈਂਸ਼ੀਅਲ ਲਾਈਫ |
ਭਾਰਤ |
341 |
| 31 |
ਟਾਟਾ ਏਜ ਲਾਈਫ |
ਭਾਰਤ |
207 |
| 33 |
ਮੈਕਸ ਨਿਊ ਯਾਰਕ ਲਾਈਫ |
ਭਾਰਤ |
203 |
|
ਸ਼੍ਰੀ. ਐਮ. ਐਨ. ਰਾਉ, ਐਮਡੀ ਅਤੇ ਸੀਈਓ, ਐਸਬੀਆਈ ਲਾਈਫ, ਨੇ ਕਿਹਾ, "ਦੁਨੀਆ ਭਰ ਦੇ, ਏਜੰਟ ਅਤੇ ਬੈਂਕ ਵਿੱਚ ਇੰਸ਼ੋਰੈਂਸ ਦੀ ਸੁਵਿਧਾ ਦੇਣ ਵਾਲੇ, ਦੋਵੇਂ ਹੀ, ਵਿਅਕਤੀਗਤ ਵਿੱਤੀ ਸਲਾਹ ਦਾ ਭਰੋਸੇਯੋਗ ਸ੍ਰੋਤ ਬਣੇ ਰਹਿਣ ਦੀ ਕੋਸ਼ਿਸ਼ ਕਰਦੇ ਹਨ. ਵਿਸ਼ਵਵਿਆਪੀ ਮੰਚ ਤੇ ਸਾਡੀ ਉਪਲਬਧੀ, ਸਾਡੇ ਵਿਤਰਕਾਂ ਦੁਆਰਾ ਅਪਣਾਏ ਜਾਂਦੇ ਪੇਸ਼ੇਵਰ ਦ੍ਰਿਸ਼ਟੀਕੋਣ ਦੀ ਗਵਾਹੀ ਦਿੰਦੀ ਹੈ. ਅਸੀਂ ਆਪਣੇ ਗਾਹਕਾਂ ਵਾਸਤੇ ਲਾਈਫ ਇੰਸ਼ੋਰੈਂਸ ਸੋਲਯੂਸ਼ਨਾਂ ਦੀ ਸਲਾਹਕਾਰ-ਅਧਾਰਿਤ ਸਪੁਰਦਗੀ ਸਮਰੱਥ ਕਰਨ ਲਈ ਉਨ੍ਹਾਂ ਨੂੰ ਸਬੰਧਿਤ ਸਮਰਥਨ ਦੇ ਸਮੇਤ ਸੁਸੱਜਿਤ ਕਰਨ ਤੇ ਧਿਆਨ ਦੇਣਾ ਜਾਰੀ ਰੱਖਾਂਗੇ."
ਸ਼੍ਰੀ. ਰਾਜੀਵ ਗੁਪਤਾ, ਕਾਰਜਕਾਰੀ ਨਿਰਦੇਸ਼ਕ, ਮਾਰਕੀਟਿੰਗ, ਐਸਬੀਆਈ ਲਾਈਫ, ਨੇ ਅੱਗੇ ਕਿਹਾ "ਇਹ ਉਪਲਬਧੀ, ਕੁਸ਼ਲ ਸਲਾਹਕਾਰ ਸਿਰਜਿਤ ਕਰਨ ਦੀ ਸਾਡੀ ਪ੍ਰਤੀਬੱਧਤਾ ਦੀ ਅਗਵਾਈ ਕਰਦੀ ਹੈ ਜਿਨ੍ਹਾਂ ਨੂੰ ਕਿ ਵਿਸ਼ਵਵਿਆਪੀ-ਪੱਧਰ ਤੇ ਸੰਦਰਭ ਮਾਨਕ ਦੇ ਰੂਪ ਵਿੱਚ ਦੇਖਿਆ ਜਾ ਸਕਦਾ ਹੈ. ਸਾਡੇ ਸਲਾਹਕਾਰਾਂ ਲਈ ਲੋੜ ਆਧਾਰਿਤ ਸੋਲਯੂਸ਼ਨ, ਪੇਸ਼ੇਵਾਰ ਸਲਾਹ ਅਤੇ ਉੱਚਿਤ ਸੇਵਾਵਾਂ ਪ੍ਰਦਾਨ ਕਰਨਾ, ਸਾਡੇ ਕੇਂਦਰ ਦਾ ਮੁੱਖ ਸਪੁਰਦਗੀ ਬਿੰਦੂ ਬਣਿਆ ਰਹੇਗਾ."
ਦੇਸ਼ ਦੇ ਸਭ ਤੋਂ ਵੱਧ ਭਰੋਸੇਯੋਗ ਬ੍ਰਾਂਡ ਦੀ ਅਗਵਾਈ ਕਰਨ ਦਾ ਮੌਕਾ, ਬਿਹਤਰ ਦਰਜੇ ਦੇ ਸਿਖਲਾਈ ਪ੍ਰੋਗਰਾਮ ਅਤੇ ਆਕਰਸ਼ਕ ਇਨਾਮ ਅਤੇ ਸ਼ਨਾਖਤ ਪ੍ਰੋਗਰਾਮ ਆਦਿ ਕੁਝ ਅਜਿਹੇ ਲਾਭ ਹਨ ਜਿਹੜੇ ਕਿ ਐਸਬੀਆਈ ਲਾਈਫ ਇੰਸ਼ੋਰੈਂਸ ਸਲਾਹਕਾਰਾਂ ਦੀ ਮਦਦ ਕਰਦੇ ਹਨ.
ਸ਼੍ਰੀ ਆਨੰਦ ਪੇਜਾਵਰ, ਕਾਰਜਕਾਰੀ ਨਿਰਦੇਸ਼ਕ, ਮਾਰਕੀਟਿੰਗ, ਐਸਬੀਆਈ ਲਾਈਫ ਨੇ ਅੱਗੇ ਕਿਹਾ "ਉੱਚ ਉਤਪਾਦੀ ਰਿਟੇਲ ਏਜੰਸੀ ਚੈਨਲ ਤੋਂ ਇਲਾਵਾ, ਸਾਡੇ ਉਤਪਾਦਾਂ ਦੇ ਬੈਂਕ ਗਾਹਕਾਂ ਅਤੇ ਸੁਵਿਧਾਧਾਰਕਾਂ ਲਈ ਲਾਭ ਪ੍ਰਦਾਨ ਕਰਨ ਦੀ ਸਾਡੀ ਸਮੁੱਚੀ ਬੈਂਕਅਸ਼ੋਰੈਂਸ ਪਹੁੰਚ ਜਾਰੀ ਰਹੇਗੀ. ਬੈਂਕ ਕਰਮਚਾਰੀ, ਜਿਹੜੇ ਕਿ ਇੰਸ਼ੋਰੈਂਸ ਉਤਪਾਦਾਂ ਦੀ ਵਿੱਕਰੀ ਵਿੱਚ ਸ਼ਾਮਲ ਹਨ, ਉਨ੍ਹਾਂ ਨੇ ਆਪਣੇ ਗਾਹਕਾਂ ਨੂੰ ਸੰਪੂਰਨ ਬੈਂਕਿੰਗ ਅਤੇ ਇੰਸ਼ੋਰੈਂਸ ਸੋਲਯੂਸ਼ਨ ਪ੍ਰਦਾਨ ਕਰਨ ਦੀ ਗਤੀ ਨੂੰ ਤੇਜ਼ੀ ਨਾਲ ਵਧਾਇਆ ਹੈ, ਜਿਸ ਨਾਲ ਕਿ ਬੈਂਕ ਸਾਰੀਆਂ ਵਿੱਤੀ ਜ਼ਰੂਰਤਾਂ ਵਾਸਤੇ ਵਾਸਤਵਿਕ ਰੂਪ ਵਿੱਚ ਇੱਕ ਸੁਪਰ ਮਾਰਕੀਟ ਬਣ ਗਿਆ ਹੈ."
ਜੂਨ 2011 ਨੂੰ ਸਮਾਪਤ ਹੋਈ ਪਹਿਲੀ ਵਿੱਤੀ ਤਿਮਾਹੀ ਦੇ ਦੌਰਾਨ, ਐਸਬੀਆਈ ਲਾਈਫ ਨੇ 144 ਕਰੋੜ ਰੁ. ਦਾ ਲਾਭ ਦਰਜ ਕੀਤਾ, ਪਿਛਲੇ ਸਾਲ ਦੀ ਇਸੇ ਅਵਧੀ ਦੇ ਮੁਕਾਬਲੇ 27% ਦੇ ਵਾਧੇ ਨਾਲ ਜ਼ਬਰਦਸਤ ਲਾਭ ਪੰਜੀਕ੍ਰਿਤ ਕਰਾਇਆ. ਇਸ ਅਵਧੀ ਦੌਰਾਨ ਕੰਪਨੀ ਦਾ ਕੁੱਲ ਪ੍ਰੀਮੀਅਮ 13% ਦੇ ਵਾਧੇ ਨਾਲ 1935 ਕਰੋੜ ਰੁ. ਤਕ ਪਹੁੰਚ ਗਿਆ. ਇਸ ਅਵਧੀ ਦੇ ਦੌਰਾਨ, ਇਕੱਤਰਿਤ ਨਿਊ ਬਿਜ਼ਨੈਸ ਪ੍ਰੀਮੀਅਮ, 892 ਕਰੋੜ ਰੁ. ਰਿਹਾ. ਇਸ ਤੋਂ ਇਲਾਵਾ, 30 ਜੂਨ 2011 ਤਕ, ਪਿਛਲੇ ਸਾਲ ਦੀ ਇਸੇ ਅਵਧੀ ਦੇ ਮੁਕਾਬਲੇ, ਪ੍ਰਬੰਧਨ ਅਧੀਨ ਸੰਪਤੀਆਂ ਵਿੱਚ 33% ਦਾ ਵਾਧਾ ਹੋਇਆ, ਜੋ ਕਿ 40,070 ਕਰੋੜ ਰੁ. ਰਿਹਾ. ਕੰਪਨੀ ਦਾ GWP (ਕੁੱਲ ਲਿਖਿਤ ਪ੍ਰੀਮੀਅਮ) ਅਨੁਪਾਤ ਤੇ ਨਿਊਨਤਮ ਖਰਚ, ਇੰਡਸਟਰੀ ਵਿੱਚ 10.14% ਜਾਰੀ ਰਿਹਾ.
ਮੁੱਖ ਤੌਰ ਤੇ, ਮੁਸ਼ਕਿਲ ਬਾਹਰੀ ਪਰਿਸਥਿਤੀਆਂ ਦੇ ਬਾਵਜੂਦ, ਐਸਬੀਆਈ ਲਾਈਫ ਨੇ ਆਪਣੀ ਮੌਜ਼ੂਦਗੀ ਦਾ ਵਿਸਥਾਰ ਜਾਰੀ ਰੱਖਿਆ. ਵਰਤਮਾਨ ਵਿੱਤੀ ਸਾਲ ਦੇ ਦੌਰਾਨ, ਕੰਪਨੀ ਨੇ 81 ਸ਼ਾਖਾਵਾਂ ਖੋਲ੍ਹਣ ਅਤੇ 1657 ਕਰਮਚਾਰੀਆਂ ਨੂੰ ਨਿਯੁਕਤ ਕਰਨ ਦੀ ਪੇਸ਼ਕਸ਼ ਕੀਤੀ ਹੈ.
IRDA ਦੀ ਜੁਲਾਈ 2011 ਦੀ ਨਵੇਕਲੀ ਰਿਪੋਰਟ ਦੇ ਅਨੁਸਾਰ, ਐਸਬੀਆਈ ਨੇ ਪ੍ਰਾਈਵੇਟ ਇੰਸ਼ੋਰੈਂਸ ਕੰਪਨੀਆਂ ਵਿੱਚੋਂ ਨੰਬਰ ਇੱਕ ਦਾ ਦਰਜਾ ਹਾਸਿਲ ਕੀਤਾ ਹੈ. ਕੰਪਨੀ ਕੋਲ ਪ੍ਰਾਈਵੇਟ ਲਾਈਫ ਇੰਸ਼ੋਰਸ਼ ਕੰਪਨੀਆਂ ਦੇ ਬਾਜ਼ਾਰ ਹਿੱਸੇ ਵਿੱਚੋਂ 21.6% ਦਾ ਬਾਜ਼ਾਰ ਹਿੱਸਾ ਹੈ ਅਤੇ ਕੁੱਲ ਬਾਜ਼ਾਰ ਹਿੱਸੇ ਦਾ 6% ਹੈ.
MDRT ਦੇ ਬਾਰੇ:
MDRT, ਦੁਨੀਆ ਦੇ ਸਭ ਤੋਂ ਬਿਹਤਰ ਲਾਈਫ ਇੰਸ਼ੋਰੈਂਸ ਵਿੱਕਰੀ (ਸਲਾਹਕਾਰਾਂ) ਪੇਸ਼ੇਵਰਾਂ ਦੀ ਸੰਸਥਾ ਹੈ. 1927 ਵਿੱਚ ਸਥਾਪਿਤ ਹੋਈ, MDRT, ਦੁਨੀਆ ਦੇ 76 ਰਾਸ਼ਟਰਾਂ ਅਤੇ ਰਾਜ ਖੇਤਰਾਂ ਦੇ ਲਾਈਫ ਇੰਸ਼ੋਰੈਂਸ ਅਤੇ ਵਿੱਤੀ ਸੇਵਾਵਾਂ ਪ੍ਰਦਾਨ ਕਰਨ ਵਾਲੇ ਲਗਭਗ 36,000 ਪ੍ਰਮੁੱਖ ਪੇਸ਼ੇਵਰਾਂ ਦੀ ਇੱਕ ਅੰਤਰਰਾਸ਼ਟਰੀ, ਸੁਤੰਤਰ ਸੰਸਥਾ ਹੈ ਜੋ ਕਿ 450 ਕੰਪਨੀਆਂ ਦਾ ਪ੍ਰਤੀਨਿਧੀਤਵ ਕਰਦੀ ਹੈ. MDRT ਮੈਂਬਰਾਂ ਨੂੰ ਕੁਸ਼ਲ ਪੇਸ਼ੇਵਰ ਮੰਨਿਆ ਜਾਂਦਾ ਹੈ ਜਿਹੜੇ ਕਿ ਇੰਡਸਟਰੀ ਵਿੱਚ ਸਭ ਤੋਂ ਬਿਹਤਰ ਸਮਝੇ ਜਾਂਦੇ ਹਨ, ਇਹ ਬਿਹਤਰੀਨ ਕਲਾਇੰਟ ਸੇਵਾ ਪ੍ਰਦਾਨ ਕਰਦੇ ਹਨ, ਅਤੇ ਜਿਨ੍ਹਾਂ ਨੇ ਲਾਈਫ ਇੰਸ਼ੋਰੈਂਸ ਅਤੇ ਵਿੱਤੀ ਸੇਵਾਵਾਂ ਦੇ ਬਿਜ਼ਨੈਸ ਵਿੱਚ ਵਿੱਕਰੀ ਦੀ ਸ਼੍ਰੇਸਠਤਾ ਵਿੱਚ ਸਭ ਤੋਂ ਉੱਚਾ ਮਿਆਰ ਹਾਸਿਲ ਕੀਤਾ ਹੈ.